
ਰਈਆ, 28 ਅਪਰੈਲ (ਸੁਖਵਿੰਦਰ ਬਾਵਾ) : ਆੜ੍ਹਤੀਆ ਐਸੋਸੀਏਸ਼ਨ ਰਈਆ ਮੰਡੀ ਵਿਚ ਪ੍ਰਧਾਨ ਦੀ ਚੋਣ ਵਿਚ ਕੋਮਲ ਸਿੰਘ ਫੇਰੂ ਮਾਨ ਨੂੰ ਮੰਡੀ ਪ੍ਰਧਾਨ ਚੁਣ ਲਿਆ ਗਿਆ ਅਤੇ ਪਹਿਲੇ ਪ੍ਰਧਾਨ ਦੀ ਕਾਰਗੁਜ਼ਾਰੀ ਠੀਕ ਨਾ ਹੋਣ ਕਾਰਨ ਉਸ ਨੂੰ ਅਹੁਦੇ ਤੋ ਫ਼ਾਰਗ ਕਰ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਮੀਟਿੰਗ ਵਿਚ ਵਿੱਚ 55 ਦੀ ਕਰੀਬ ਆੜ੍ਹਤੀਆਂ ਨੇ ਭਾਗ ਲਿਆ ਜਿਸ ਵਿੱਚ ਕੋਮਲ ਸਿੰਘ ਫੇਰੂਮਾਨ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ 9 ਮੈਂਬਰੀ ਕਮੇਟੀ ਚੁਣੀ ਗਈ ਜਿਨ੍ਹਾਂ ਵਿੱਚ ਗੁਰਮੇਜ ਸਿੰਘ ਕੋਟ ਮਹਿਤਾਬ, ਤਿਲਕ ਰਾਜ, ਅਭੀਨਵ ਜੋਸ਼ੀ, ਜੈਮਲ ਸਿੰਘ ਖੋਜਕੀਪੁਰ, ਰਾਜੇਸ਼ ਟਾਂਗਰੀ ,ਜਸਵਿੰਦਰ ਸਿੰਘ ਢਿੱਲੋਂ ,ਨਿਰਮਲ ਸਿੰਘ ਪੱਡਾ ਗੁਰਸਰਨ ਸਿੰਘ ਸੈਣੀ ਅਤੇ ਦਵਿੰਦਰ ਸਿੰਘ ਭੰਗੂ ਮੈਂਬਰ ਚੁਣੇ ਗਏ।
ਸ੍ਰੀ ਸੁਰਿੰਦਰ ਕੁਮਾਰ ਸਾਬਕਾ ਪ੍ਰਧਾਨ ਨੂੰ ਸਰਪ੍ਰਸਤ ਬਣਾਇਆ ਗਿਆ ਹੈ।ਇਸ ਮੌਕੇ ਚੋਣ ਉਪਰੰਤ ਸਮੂਹ ਆੜ੍ਹਤੀਆ ਨੇ ਕੋਮਲ ਸਿੰਘ ਫੇਰੂ ਮਾਨ ਨੂੰ ਹਾਰ ਪਾ ਕਿ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਨਵੇਂ ਚੁਣੇ ਪ੍ਰਧਾਨ ਨੂੰ ਸਿਰੋਪਾਉ ਪਾ ਕਿ ਸਨਮਾਨਿਤ ਕੀਤਾ।ਨਵੇਂ ਚੁਣੇ ਪ੍ਰਧਾਨ ਨੇ ਸਮੂਹ ਆੜ੍ਹਤੀ ਭਰਾਵਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੰਡੀ ਦੀ ਬਿਹਤਰੀ ਲਈ ਕੰਮ ਕਰਨਗੇ।