
ਅੰਮ੍ਰਿਤਸਰ/ਜੰਡਿਆਲਾ ਗੁਰੂ, 31 ਅਗਸਤ (ਕੰਵਲਜੀਤ ਸਿੰਘ ਲਾਡੀ) : ਪੰਜਾਬ ਨੂੰ ਇਸ ਵਕਤ ਹੜਾਂ ਦੀ ਮਾਰ ਹੇਠ ਗੁਜਰਨਾ ਪੈ ਰਿਹਾ ਹੈ। ਅਤੇ ਪੰਜਾਬ ਵਿੱਚ ਲੋਕਾਂ ਦਾ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ ਹੈ।। ਬਹੁਤ ਲੋਕ ਘਰੋਂ ਬੇਕਾਰ ਹੋ ਗਏ ਹਨ ਲੋਕਾਂ ਦੀਆਂ ਕਮਾਈ ਦੇ ਸਾਧਨ ਸਭ ਖੇਰੂ ਖੇਰੂ ਹੋ ਗਏ ਹਨ। ਜਿਮੀਦਾਰਾਂ ਦੀ ਪੁੱਤਾਂ ਵਾਂਗੂੰ ਪਾਲੀ ਫਸਲ ਸਭ ਪਾਣੀ ਵਿੱਚ ਡੁੱਬ ਕੇ ਤਹਿਸ ਨਹਿਸ ਹੋ ਗਈ। ਜੇਕਰ ਇਸ ਵਕਤ ਗੱਲ ਕਰੀਏ ਤਾਂ ਸਭ ਤੋਂ ਵੱਧ ਮਾਰ ਪੰਜਾਬ ਵਿੱਚ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਖੇਤਰ ਗੁਰਦਾਸਪੁਰ ਵਾਲੀ ਸਾਈਡ ਅਤੇ ਸੁਲਤਾਨਪੁਰ ਲੋਧੀ ਵਾਲੀ ਸਾਈਡ ਜੋ ਮੰਡ ਦੇ ਏਰੀਏ ਵਿੱਚ ਲੋਕ ਰਹਿ ਰਹੇ ਹਨ ਉਹਨਾਂ ਤੇ ਬਹੁਤ ਹੀ ਮੁਸੀਬਤ ਬਣੀ ਹੋਈ ਹੈ।
ਅਤੇ ਹਰ ਵੇਲੇ ਸਹਿਮ ਦੇ ਮਾਹੌਲ ਵਿੱਚ ਜ਼ਿੰਦਗੀ ਕੱਟ ਰਹੇ ਹਨ।। ਜਿੱਥੇ ਪੰਜਾਬ ਸਰਕਾਰ ਵੀ ਹਾਡ ਪੀੜਤਾਂ ਦੀ ਮਦਦ ਲਈ ਉਪਰਾਲੇ ਕਰ ਰਹੀ ਹੈ ਉੱਥੇ ਹੀ ਧਾਰਮਿਕ ਸੰਸਥਾਵਾਂ ਟਰਸਟਾਂ ਚੈਰੀਟੇਬਲਾਂ ਦੇ ਸੇਵਾਦਾਰ ਵੀ ਹੜ ਪੀੜਤਾਂ ਦੀ ਮਦਦ ਅਤੇ ਬਚਾਓ ਲਈ ਅੱਗੇ ਆ ਰਹੇ ਹਨ। ਅਤੇ ਬਹੁਤ ਸਾਰੇ ਦਾਨੀ ਸੱਜਣ ਵੀ ਹਾੜ ਪੀੜਤਾਂ ਦੀ ਮਾਲੀ ਸਹਾਇਤਾ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਨ। ਇਸੇ ਹੀ ਤਰ੍ਹਾਂ ਮੱਲੀ ਟ੍ਰਾਂਸਪੋਰਟ ਦੇ ਡਾਇਰੈਕਟਰ, ਨਵਤੇਜ ਸਿੰਘ ਮੱਲੀ ਜਿਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਹੜ ਪੀੜਤਾਂ ਦੀ ਮਦਦ ਲਈ 2 ਲੱਖ 51000 ਦਾ ਚੈੱਕ ਅੰਮ੍ਰਿਤਸਰ ਦੇ ਡੀਸੀ ਮੈਡਮ ਸਾਕਸੀ ਸਾਹਨੀ ਨੂੰ ਸਮਰਪਿਤ ਕੀਤਾ।
ਇਸ ਟਾਈਮ ਪੰਜਾਬ ਹੜਾਂ ਦੀ ਮਾਰ ਹੇਠ ਹੈ ।ਅਤੇ ਸਾਨੂੰ ਸਭਨਾਂ ਨੂੰ ਚਾਹੀਦਾ ਹੈ ਕਿ ਆਪਣੀ ਦਸਾਂ ਨੌਹਾਂ ਦੀ ਕੀਰਤ ਕਮਾਈ ਵਿੱਚੋਂ ਕੋਈ ਨਾ ਕੁਝ ਦਾਨ ਕਰਕੇ ਆਪਣਾ ਜੀਵਨ ਸਫਲਾ ਬਣਾਉਣਾ ਚਾਹੀਦਾ ਹੈ।। ਇਸ ਮੌਕੇ ਤੇ ਮੱਲੀ ਟਰਾਂਸਪੋਰਟ ਦੇ ਡਾਇਰੈਕਟਰ ਨਵਤੇਜ ਸਿੰਘ ਮੱਲੀ ਨਾਲ ਫੋਨ ਤੇ ਗੱਲਬਾਤ ਹੋਈ ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਇਸ ਵਕਤ ਅੰਮ੍ਰਿਤਸਰ ਦੇ ਡੀਸੀ ਮੈਡਮ ਸਾਕਸੀ ਸ਼ਾਹਨੀ , ਅਤੇ ਐਸਐਸਪੀ ਮਨਿੰਦਰ ਸਿੰਘ ਜਿਸ ਤਰ੍ਹਾਂ ਹੜ ਪੀੜਤਾਂ ਦੇ ਬਚਾਓ ਵਾਸਤੇ ਅਣਥੱਕ ਮਿਹਨਤ ਕਰ ਰਹੇ ਹਨ। ਅਤੇ ਬਹੁਤ ਹੀ ਭਾਵਨਾ ਦੇ ਨਾਲ ਹੜ ਪੀੜਤਾਂ ਨੂੰ ਬਚਾਉਣ ਵਿੱਚ ਆਪਣਾ ਰੋਲ ਨਿਭਾ ਰਹੇ ਹਨ। ਉਹਨਾਂ ਦੀ ਅਣਥੱਕ ਮਿਹਨਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਹ ਚੈੱਕ ਡੀਸੀ ਮੈਡਮ ਸਾਕਸ਼ੀ ਸ਼ਾਹਨੀ ਨੂੰ ਹੜ੍ ਪੀੜਤਾਂ ਦੀ ਮਦਦ ਲਈ ਦਿੱਤਾ ਗਿਆ।