ताज़ा खबरपंजाब

CT GROUP Institutions ਦੇ ਚੇਅਰਮੈਨ ਚਰਨਜੀਤ ਚੰਨੀ, ਉਨ੍ਹਾਂ ਦੀ ਪਤਨੀ ‘ਤੇ ਪੁੱਤਰ ਹਰਪ੍ਰੀਤ ਖਿਲਾਫ FIR ਦਰਜ

ਸੀਟੀ ਗਰੁੱਪ ਦੇ ਚੇਅਰਮੈਨ ਚੰਨੀ, ਉਨ੍ਹਾਂ ਦੀ ਪਤਨੀ ‘ਤੇ ਪੁੱਤਰ ਖਿਲਾਫ NRI ਥਾਣੇ ‘ਚ FIR ਦਰਜ

ਸੈਸ਼ਨ ਅਦਾਲਤ ਵਲੋਂ ਦੀ ਅਗਾਊਂ ਜ਼ਮਾਨਤ ਰੱਦ-ਸੂਤਰ

 

ਜਲੰਧਰ, 10 ਅਗਸਤ (ਕਬੀਰ ਸੌਂਧੀ) : ਜਲੰਧਰ ਦੇ ਮਸ਼ਹੂਰ ਸੀਟੀ ਗਰੁੱਪ ਇੰਸਟੀਚਿਊਸ਼ਨਜ਼ ਦੀਆਂ ਮੁਸੀਬਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਇਸ ਵਾਰ ਮਾਮਲਾ ਸੰਸਥਾ ਨਾਲ ਨਹੀਂ ਸਗੋਂ ਚੰਨੀ ਪਰਿਵਾਰ ਨਾਲ ਸਬੰਧਤ ਹੋਣ ਦਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੀਟੀ ਗਰੁੱਪ ਦੇ ਚੇਅਰਮੈਨ ਅਤੇ ਚੰਨੀ ਪਰਿਵਾਰ ਦੇ ਮੁਖੀ ਚਰਨਜੀਤ ਸਿੰਘ ਚੰਨੀ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਹਰਪ੍ਰੀਤ ਸਿੰਘ ਦੇ ਖਿਲਾਫ ਉਨ੍ਹਾਂ ਦੀ ਨੂੰਹ ਦੀ ਸ਼ਿਕਾਇਤ ‘ਤੇ ਮੁਹਾਲੀ ਦੇ ਐਨਆਈਆਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਚਰਨਜੀਤ ਸਿੰਘ ਚੰਨੀ ਜਲੰਧਰ ਦੇ ਨਾਮਵਰ ਇੰਜੀਨੀਅਰ ਕਾਲਜ ਸਿਟੀ ਇੰਸਟੀਚਿਊਟ ਦੇ ਮਾਲਕ ਹਨ। ਇਹ ਮਾਮਲਾ ਸੀਰਤ ਕੌਰ ਵਾਸੀ ਯੂਐਸਏ ਹਾਲ ਵਾਸੀ ਜੋਏ ਹੋਮਸ ਸੈਕਟਰ-85 ਮੁਹਾਲੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸੀਰਤ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਹਰਪ੍ਰੀਤ ਸਿੰਘ, ਸਹੁਰਾ ਚਰਨਜੀਤ ਸਿੰਘ ਚੰਨੀ, ਸੱਸ ਪਰਮਿੰਦਰ ਕੌਰ ਸਾਰੇ ਵਾਸੀ ਕੋਠੀ ਨੰਬਰ-246 ਆਰ- ਮਾਡਲ ਟਾਊਨ, ਜਲੰਧਰ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮੁਲਜ਼ਮ ਭਗੌੜਾ ਹੈ ਜਿਸ ਨੇ ਮੁਹਾਲੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਪਰ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ।

ਨੂੰਹ ਨੇ ਆਪਣੀ ਸ਼ਿਕਾਇਤ ਵਿੱਚ ਦਾਜ ਦੀ ਮੰਗ ਕਰਨ, ਦਾਜ ਦੇ ਸਾਮਾਨ ਦੀ ਭੰਨਤੋੜ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਚੰਨੀ ਦੀ ਨੂੰਹ ਸੀਰਤ ਨੇ ਵੀ ਆਪਣੇ ਪਤੀ ‘ਤੇ ਡਰੱਗ ਲੈਣ ਦੇ ਸਨਸਨੀਖੇਜ਼ ਦੋਸ਼ ਲਾਏ ਹਨ। ਆਪਣੇ ਪਤੀ ਬਾਰੇ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਵਿਦੇਸ਼ ਜਾ ਕੇ ਹੋਰ ਲੜਕੀਆਂ ਨਾਲ ਨਾਜਾਇਜ਼ ਸਬੰਧ ਬਣਾ ਰਿਹਾ ਹੈ।

ਸੀਰਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਐਨਆਰਆਈ ਮੁਹਾਲੀ ਥਾਣੇ ਦੀ ਪੁਲੀਸ ਨੇ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਪਤਨੀ ਪਰਮਿੰਦਰ ਕੌਰ ਪੁੱਤਰ ਹਰਪ੍ਰੀਤ ਉਰਫ਼ ਬਾਣੀ ਖ਼ਿਲਾਫ਼ ਆਈਪੀਸੀ ਦੀ ਧਾਰਾ 498ਏ, 406,506,417 ਤਹਿਤ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਬੰਧਤ ਸੈਸ਼ਨ ਅਦਾਲਤ ਨੇ ਪਿਓ-ਪੁੱਤ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਹੈ, ਜਦਕਿ ਪਤਨੀ ਦੀ ਪੇਸ਼ਗੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੀਰਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਹਰਪ੍ਰੀਤ ਸਿੰਘ ਨਾਲ 7 ਅਪਰੈਲ 2012 ਨੂੰ ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋਇਆ ਸੀ। ਇਸ ਵਿਆਹ ਤੋਂ ਬਾਅਦ ਦੋਵਾਂ ਦੇ ਦੋ ਬੱਚੇ ਹਨ, ਇਕ ਲੜਕਾ ਅਤੇ ਇਕ ਲੜਕੀ। ਵਿਆਹ ‘ਚ ਕਰੀਬ 5 ਕਰੋੜ ਰੁਪਏ ਖਰਚ ਹੋਏ ਸਨ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵੱਖ-ਵੱਖ ਸਮੇਂ ਉਸ ਤੋਂ ਪੈਸੇ, ਕੀਮਤੀ ਗਹਿਣੇ ਅਤੇ ਹੋਰ ਸਾਮਾਨ ਦੀ ਮੰਗ ਕਰਦੇ ਸਨ। ਸੀਰਤ ਆਪਣੇ ਪਰਿਵਾਰ ਤੋਂ ਨਕਦੀ, ਗਹਿਣੇ ਅਤੇ ਹੋਰ ਸਾਮਾਨ ਆਪਣੇ ਪਤੀ ਨੂੰ ਦਿੰਦੀ ਰਹੀ। ਇਸ ਦੌਰਾਨ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਲਿੰਗ ਨਿਰਧਾਰਨ ਟੈਸਟ ਲਈ ਅਮਰੀਕਾ ਭੇਜ ਦਿੱਤਾ। ਸੀਰਤ ਅਨੁਸਾਰ, 6 ਦਸੰਬਰ 2019 ਨੂੰ ਉਸ ਦੇ ਸਹੁਰੇ ਨੇ ਸੀਰਤ ਕੌਰ ਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਸਮੇਤ ਆਪਣੇ ਜੱਦੀ ਪਰਿਵਾਰ ਕੋਲ ਰਹਿਣ ਲਈ ਆ ਗਈ। ਉਸ ਦੇ ਪਤੀ ਹਰਪ੍ਰੀਤ ਸਿੰਘ ਨੇ 8 ਸਤੰਬਰ 2020 ਨੂੰ ਜਲੰਧਰ ਦੀ ਅਦਾਲਤ ਵਿੱਚ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਬਾਰੇ ਉਸ ਨੂੰ ਕੰਨੋ-ਕੰਨ ਪਤਾ ਨਹੀਂ ਲੱਗਣ ਦਿੱਤਾ ਗਿਆ। 7 ਮਈ 2022 ਨੂੰ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਇੱਕਤਰਫਾ ਫੈਸਲਾ ਸੁਣਾਇਆ ਗਿਆ। ਇਸ ਸੰਬੰਧ ਚ ਜਦ ਉਨ੍ਹਾਂ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾ ਉਨ੍ਹਾਂ ਦਾ ਫੂਨ ਆਉਟ ਆਫ ਰੇਂਜ ਆ ਰਿਹਾ ਸੀ।

Related Articles

Leave a Reply

Your email address will not be published. Required fields are marked *

Back to top button