ताज़ा खबरपंजाब

ਸਰਕਾਰੀ ਪਾਣੀ ਵਾਲੀ ਟੈਂਕੀ ਦਾ ਓਵਰ ਫਲੋ ਲੋਹੇ ਦਾ ਪਾਈਪ ਕੀਤਾ ਚੋਰੀ

ਜੰਡਿਆਲਾ ਗੁਰੂ, 15 ਜੂਨ (ਕੰਵਲਜੀਤ ਸਿੰਘ ਲਾਡੀ, ਸੁਖਜਿੰਦਰ ਸਿੰਘ) : ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਾਸੀਆਂ ਨਾਲ ਅਨੇਕਾਂ ਵਾਅਦੇ ਕੀਤੇ ਗਏ ਸਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਬੇਸ਼ਕ ਸਮਾਂ ਲੱਗ ਸਕਦਾ ਹੈ ਲੇਕਿਨ ਪੰਜਾਬ ਦੀ ਨੌਜ਼ਵਾਨੀ ਕੁਰਾਹੇ ਪੈ ਚੁੱਕੀ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ੇ ਨੂੰ ਲੈ ਕਿ ਵੱਡੇ ਵੱਡੇ ਬਿਆਨ ਦੇ ਕੇ ਲੋਕਾਂ ਨੂੰ ਭਰਮਾਇਆ ਗਿਆ ਸੀ ਲੇਕਿਨ ਜੰਡਿਆਲਾ ਗੁਰੂ ਦੇ ਇਲਾਕੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਿੱਚ ਹੁੰਦੇ ਵਾਧੇ ਨੂੰ ਵੇਖ ਕੇ ਆਮ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੰਡਿਆਲਾ ਗੁਰੂ ਤੋਂ ਥੋੜ੍ਹੀ ਦੂਰੀ ਤੇ ਪਿੰਡ ਤਾਰਾਗੜ੍ਹ ਵਿਖੇ ਸਥਿਤ ਸਰਕਾਰੀ ਪਾਣੀ ਵਾਲੀ ਟੈਂਕੀ ਦੇ ਉਪਰੇਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੈਂ ਬੀਤੇ 13 ਤਰੀਕ ਦੀ ਰਾਤ ਨੂੰ ਕਰੀਬ 10 ਵੱਜ ਕੇ 45 ਮਿੰਟ ਤੇ ਪਾਣੀ ਵਾਲੀ ਟੈਂਕੀ ਭਰ ਕੇ ਮੋਟਰ ਬੰਦ ਕਰਕੇ ਚਲਾ ਗਿਆ ਅਤੇ ਜਦੋਂ ਮੈਂ ਸਵੇਰੇ ਤੜਕਸਾਰ ਟੈਂਕੀ ਤੇ ਪਾਣੀ ਛੱਡਣ ਲਈ ਪਹੁੰਚਿਆ ਤਾਂ ਮੈਂ ਵੇਖਿਆ ਕਿ ਟੈਂਕੀ ਦਾ ਓਵਰ ਫਲੋ ਵਾਲਾ ਲੋਹੇ ਦਾ ਭਾਰੀ ਸੱਤ ਅੱਠ ਫੁੱਟ ਲੰਬਾ ਪਾਈਪ ਗਾਇਬ ਸੀ I

ਇਸ ਮਾਮਲੇ ਨੂੰ ਮੈਂ ਤੁਰੰਤ ਪਿੰਡ ਦੀ ਪੰਚਾਇਤ ਦੇ ਨੋਟਿਸ ਵਿੱਚ ਲਿਆਂਦਾ ਇਸ ਸਬੰਧੀ ਜਦੋਂ ਪਿੰਡ ਦੀ ਸਰਪੰਚ ਬੀਬੀ ਨਿਰਮਲਜੀਤ ਕੌਰ ਦੇ ਪਤੀ ਸ੍ਰ: ਜਸਵਿੰਦਰ ਸਿੰਘ ਝੰਡ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਵੇਰੇ ਤੜਕਸਾਰ ਟੈਂਕੀ ਦਾ ਓਪਰੇਟਰ ਸਾਡੇ ਕੋਲ ਪਹੁੰਚਿਆ ਤੇ ਪਾਈਪ ਦੀ ਚੋਰੀ ਦੀ ਘਟਨਾ ਬਾਰੇ ਸਾਨੂੰ ਜਾਣੂੰ ਕਰਵਾਇਆ ਅਤੇ ਜਿਥੋ ਤੱਕ ਮੇਰਾ ਨਿਸ਼ਾਨਾ ਹੈ ਕਿ ਨਸ਼ੇੜੀਆਂ ਵੱਲੋਂ ਆਪਣੇ ਨਸ਼ੇ ਦੀ ਪੂਰਤੀ ਲਈ ਪਿੰਡ ਦੀ ਸਰਕਾਰੀ ਟੈਂਕੀ ਤੋਂ ਹਜ਼ਾਰਾਂ ਰੁਪਇਆਂ ਦਾ ਪਾਈਪ ਚੋਰੀ ਕਰ ਲਿਆ ਹੈ ਜਿਸ ਸਬੰਧੀ ਸਖ਼ਤ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਪਾਈਪ ਚੋਰ ਫੜੇ ਗਏ ਤਾਂ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ I ਇਸ ਸਬੰਧੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਵੀ ਦਿੱਤਾ ਜਾਵੇਗਾ I ਇਸ ਮੌਕੇ ਪੰਚਾਇਤ ਮੈਂਬਰ ਰਣਜੀਤ ਸਿੰਘ ਰਾਣਾ, ਸਾਬਕਾ ਸੰਮਤੀ ਮੈਂਬਰ ਸਰਵਨਜੀਤ ਸਿੰਘ ਆਦਿ ਹਾਜ਼ਰ ਸਨ I

Related Articles

Leave a Reply

Your email address will not be published. Required fields are marked *

Back to top button