ताज़ा खबरपंजाब

ਦਾਣਾ ਮੰਡੀ ਕਾਲੇਕੇ ਵਿਖੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਣਕ ਦੀ ਖ੍ਰੀਦ ਸੁਰੂ ਕਰਵਾਈ

ਰਈਆ 19 ਅਪ੍ਰੈਲ (ਸੁਖਵਿੰਦਰ ਬਾਵਾ) : ਅੱਜ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਦਾਣਾ ਮੰਡੀ ਕਾਲੇਕੇ ਵਿਖੇ ਕਣਕ ਦੀ ਪਹਿਲੀ ਖ੍ਰੀਦ ਸ਼ੁਰੂ ਕਰਵਾਈ ।ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਸਮੂਹ ਮੰਡੀਆਂ ਵਿੱਚ ਖ੍ਰੀਦ ਅਤੇ ਫਸਲ ਦੀ ਅਦਾਇਗੀ ਦੇ ਸਮੇਂ ਸਿਰ ਭੁਗਤਾਨ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਅੱਜ ਦਾਣਾ ਮੰਡੀ ਕਾਲੇਕੇ ਵਿਖੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਅਤੇ ਚੇਅਰਮਨ ਮੰਡੀ ਬੋਰਡ ਪੰਜਾਬ ਸ੍ਰ: ਹਰਚੰਦ ਸਿੰਘ ਬਰਸਟ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਦਾਣਾ ਮੰਡੀ ਰਈਆ ਦੇ ਚੇਅਰਮੈਨ ਸੁਰਜੀਤ ਸਿੰਘ ਕੰਗ ਵੱਲੋਂ ਕਣਕ ਦੀ ਖ੍ਰੀਦ ਸੁਰੂ ਕਰਵਾਈ ਗਈ ਅਤੇ ਇਸ ਮੌਕੇ ਮਾਰਕਫੈੱਡ ਮੈਨੇਜਰ ਗੁਰਪ੍ਰੀਤ ਸਿੰਘ ,ਮੰਡੀ ਇੰਸਪੈਕਟਰ ਅਮਰਿੰਦਰ ਸਿੰਘ , ਸਰਪੰਚ ਗੁਰਚਰਨ ਸਿੰਘ,ਨੰਬਰਦਾਰ ਮਲਕੀਤ ਸਿੰਘ, ਪਰਮਜੀਤ ਸਿੰਘ ਪੰਮਾ, ਬਲਸ਼ਰਨਜੀਤ ਸਿੰਘ , ਪੀਏ ਅਵਤਾਰ ਸਿੰਘ ਵਿਰਕ, ਆੜ੍ਹਤੀ ਹਰਜਿੰਦਰ ਸਿੰਘ ਜਸਪਾਲ , ਕੋਮਲਪ੍ਰੀਤ ਸਿੰਘ, ਸੁਰਜੀਤ ਸਿੰਘ , ਰਤਨ ਸਿੰਘ ਆਦਿ ਹਾਜ਼ਰ ਸਨ । ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਦਾਣਾ ਮੰਡੀ ਰਈਆ, ਸਠਿਆਲਾ, ਬੁਤਾਲਾ, ਖਿਲਚੀਆਂ ਅਤੇ ਕਾਲੇਕੇ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸਕਿਲ ਨਹੀ ਆਉਂਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ ਅਤੇ ਮਜਦੂਰਾਂ ਦੀ ਸਹੂਲਤ ਲਈ ਸਾਫ ਸਫਾਈ, ਬਿਜਲੀ, ਪੀਣ ਯੋਗ ਪਾਣੀ, ਬਾਥਰੂਮਾਂ ਅਤੇ ਛਾਂ ਆਦਿ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕਰ ਦਿੱਤੀ ਗਏ ਹਨ। ਕੰਗ ਨੇ ਕਿਹਾ ਕਿ ਬਰਸਾਤ ਦਾ ਮੌਸਮ ਹੋਣ ਕਰਨ ਕਿਸਾਨ ਵਾਢੀ ਇਕ ਦੋ ਦਿਨ ਰੁਕ ਕੇ ਕਰਨ।

ਕਿਸਾਨਾਂ ਨੂੰ ਅਪੀਲ ਹੈ ਕਿ ਉਹ ਸੁੱਕੀ ਕਣਕ ਲੈ ਕੇ ਮੰਡੀਆਂ ਵਿੱਚ ਪਹੁੰਚਣ ਤਾਂ ਜੋ ਤਹਿ ਮਾਊਸਚਰ ਵਾਲੀ ਫਸਲ ਤੁਰੰਤ ਵਿੱਕ ਕੇ ਜਲਦੀ ਤੋਂ ਜਲਦੀ ਅਦਾਇਗੀ ਦੀ ਰਕਮ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਸਕੇ ਕਿਉਂਕਿ ਮੰਡੀਆਂ ਦੇ ਫੜ੍ਹਾਂ ਵਿੱਚ ਫਸਲ ਜਿਆਦਾ ਹੋਣ ਕਾਰਨ ਫਸਲ ਨੂੰ ਸੁਕਾਉਣ ਦਾ ਸਮਾਂ ਨਹੀ ਮਿਲਦਾ। ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਪੰਜਾਬ ਸਰਕਾਰ ਵੱਲੋਂ ਵੀ ਮੰਡੀਆਂ ਵਿੱਚ ਉੱਚ ਅਧਿਕਾਰੀਆਂ ਦੀਆਂ ਵਿਸ਼ੇਸ ਟੀਮਾਂ ਦੀ ਡਿਊਟੀ ਲਗਾਈ ਜਾ ਚੁੱਕੀ ਹੈ ਤਾਂ ਜੋ ਕਿਸਾਨਾਂ ਨੂੰ ਕੋਈ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਮਾਰਕੀਟ ਕਮੇਟੀ ਰਈਆ ਵਿਚ ਵਿਸ਼ੇਸ਼ ਟੀਮ ਵਲੋਂ ਜਾਂਚ ਕੀਤੀ ਗਈ । ਅੱਜ ਕਾਲੇਕੇ ਮੰਡੀ ਵਿੱਚ ਪਹਿਲੀ ਆਮਦ 1900 ਬੈਗ ਮਾਰਕਫੈੱਡ ਵੱਲੋਂ ਖਰੀਦੇ ਗਏ ।ਜਿਸਦਾ ਮਾਉਸਚਰ 11.6 ਸੀ। ਕੰਗ ਨੇ ਕਿਹਾ ਕੇ ਕਿਸਾਨ ਇਸ ਵਾਰ ਖ਼ੁਸ਼ ਹਨ ਕਿ ਓਹਨਾ ਦਾ ਝਾੜ ਬੁਹਤ ਵਧੀਆ ਆਇਆ ਹੈ।

Related Articles

Leave a Reply

Your email address will not be published. Required fields are marked *

Back to top button