ताज़ा खबरपंजाबहादसा

ਜਲੰਧਰ ਦੇ ਕਾਰ ਬਾਜ਼ਾਰ ‘ਚ ਲੱਗੀ ਅੱਗ, Audi ਤੇ BMW ਸਣੇ 5 ਗਡੀਆਂ ਹੋਇਆ ਸੜ ਕੇ ਸਵਾਹ

ਜਲੰਧਰ, 12 ਜਨਵਰੀ (ਕਬੀਰ ਸੌਂਧੀ) : ਜਲੰਧਰ ‘ਚ ਕਾਰ ਬਾਜ਼ਾਰ ‘ਚ ਖੜ੍ਹੀਆਂ ਲਗਜ਼ਰੀ ਕਾਰਾਂ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆ ਰਹੀਂ ਹੈ। 3 ਔਡੀਜ਼, ਇੱਕ BMW ਅਤੇ ਇੱਕ ਇੰਡੀਕਾ ਕਾਰ ਸੜ ਕੇ ਸੁਆਹ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।ਘਟਨਾ ਸ਼ੁੱਕਰਵਾਰ ਸਵੇਰੇ 7 ਵਜੇ ਦੀ ਹੈ। ਅੱਗ ਲੱਗਣ ਸਮੇਂ ਮੌਕੇ ‘ਤੇ 20 ਗੱਡੀਆਂ ਖੜ੍ਹੀਆਂ ਸਨ। ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਕਾਰ ਬਾਜ਼ਾਰ ਦੇ ਮਾਲਕ ਅਨੁਸਾਰ 5 ਗੱਡੀਆਂ ਸੜ ਜਾਣ ਕਾਰਨ ਉਸ ਦਾ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਜ਼ਿੰਦਾ ਫਟਕ ਨੇੜੇ ਸੀਜੀਐਸ ਸਕੂਲ ਦੇ ਸਾਹਮਣੇ ਸਥਿਤ ਤ੍ਰੇਹਨ ਕਾਰ ਮਾਰਕੀਟ ਜਿੱਥੇ ਅੱਗ ਲੱਗੀ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਪਹਿਲਾਂ ਔਡੀ ਕਾਰ ਨੂੰ ਅੱਗ ਲੱਗੀ। ਇਸ ਤੋਂ ਬਾਅਦ ਕੁਝ ਹੀ ਦੇਰ ਵਿੱਚ ਬੀਐਮਡਬਲਿਊ ਅਤੇ ਫਿਰ ਇੰਡੀਕਾ ਕਾਰ ਨੂੰ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਕਾਰ ਬਾਜ਼ਾਰ ਦੇ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਲੋਕਾਂ ਨੇ ਆਪ ਹੀ ਆਸਪਾਸ ਦੇ ਇਲਾਕਿਆਂ ਵਿੱਚੋਂ ਪਾਣੀ ਦੀਆਂ ਪਾਈਪਾਂ ਲਾ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਕੁਝ ਕਾਰਾਂ ਨੂੰ ਸਾਈਡ ਵੱਲ ਧੱਕ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button