
ਜੰਡਿਆਲਾ ਗੁਰੁ, 01 ਜੁਲਾਈ (ਕੰਵਲਜੀਤ ਸਿੰਘ) : ਸਰਕਾਰ ਅਤੇ ਪੁਲਿਸ ਵਲੋਂ ਅਪਰਾਧੀਆਂ ਖਿਲਾਫ ਕੀਤੇ ਜਾ ਰਹੇ ਵੱਡੇ ਵੱਡੇ ਦਾਅਵੇ ਉਸ ਵਕਤ ਫੋਕੇ ਸਾਬਿਤ ਹੁੰਦੇ ਦਿਸਦੇ ਹਨ ਜਦੋਂ ਦਿਨ ਦਿਹਾੜੇ ਸ਼ਰੇਆਮ ਸੜਕ ਤੇ ਜਾ ਰਹੇ ਰਾਹਗੀਰਾਂ ਕੋਲੋਂ ਸਨੈਚਿੰਗ ਅਤੇ ਲੁੱਟ ਦੀਆਂ ਆਮ ਵਾਰਦਾਤਾਂ ਹੋਈ ਜਾ ਰਹੀਆਂ ਹਨ।ਇਹਨਾਂ ਚੋਰਾਂ ਲੁਟੇਰਿਆਂ ਨੂੰ ਪੁਲਿਸ ਦਾ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੰਮੇ ਤੋਂ ਐਡਵੋਕੇਟ ਹਰਪਰੀਤ ਸਿੰਘ ਸੇਖੋਂ ਨੇ ਕੀਤਾ।
ਉਹਨਾਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਪਿੰਡ ਬੰਮਾਂ ਨਿਵਾਸ਼ੀ ਕੰਮਕਾਜੀ ਲੜਕੀ ਆਪਣੇ ਕੰਮ ਜੰਡਿਆਲਾ ਗੁਰੁ ਤੋਂ ਆਪਣੇ ਘਰ ਪਿੰਡ ਬੰਮੇ ਜਾ ਰਹੀ ਸੀ ਕਿ ਗਹਿਰੀ ਤੋਂ ਅੱਗੇ ਪਿੰਡ ਵਾਲੀ ਸੜਕ ਤੇ ਤਿੰਨ ਲੁਟੇਰਿਆਂ ਨੇ ਦਾਤਰ ਦੀ ਨੋਕ ਤੇ ਲੜਕੀ ਨੂੰ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਸਕੂਟਰ ਦੀ ਡਿੱਗੀ ਵਿੱਚੋਂ ਉਸ ਦਾ ਪਰਸ ਅਤੇ ਮੁਬਾਇਲ ਖੋਹ ਕਿ ਲੈ ਗਏ।ਸਕੂਟਰ ਤੋਂ ਡਿੱਗਣ ਨਾਲ ਲੜਕੀ ਦੇ ਕਾਫੀ ਸੱਟਾਂ ਲੱਗੀਆਂ ਜੋ ਜੇਰੇ ਇਲਾਜ ਹੈ।ਇਸ ਸਬੰਧੀ ਪਿੰਡ ਵਾਸੀਆਂ ਪੁੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਸਾਡੇ ਪਿੰਡਾਂ ਵਿੱਚ ਵੀ ਪੈਟਰੌਲੰਿਗ ਵਧਾਈ ਜਾਵੇ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਈ ਜਾਵੇ।
ਇਸੇ ਤਰਾਂ ਦੀ ਵਾਰਦਾਤ ਅੱਜ ਸਵੇਰੇ ਸਕੂਲ/ਕਾਲਜ ਪੜਨ ਜਾ ਰਹੀਆਂ ਲੜਕੀਆਂ ਨਾਲ ਵਾਪਰੀ ਜੋ ਸਰਾਂ ਰੋਡ ਤੇ ਸਕੂਲ ਜਾ ਰਹੀਆਂ ਸਨ ਕਿ ਡੀ.ਐਸ.ਪੀ.ਦਫਤਰ ਜੰਡਿਆਲਾ ਦੇ ਸਾਹਮਣੇ ਤੋਂ ਮੋਟਰ ਸਵਾਰ 2 ਲੜਕੇ ਉਹਨਾਂ ਦਾ ਮੋਬਾਇਲ ਖੋਹ ਕਿ ਫਰਾਰ ਹੋ ਗਏ।ਲੋਕਾਂ ਦੀ ਮੰਗ ਹੈ ਕਿ ਕੁਝ ਦਿਨ ਪੁਲਿਸ ਦਾ ਡਰ ਰਹਿੰਦਾ ਹੈ ਫਿਰ ਲੁਟੇਰਿਆਂ ਦਾ ਉਹੀ ਹਾਲ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਨਾਗਰਿਕ ਸੁਖ ਦੀ ਜਿੰਦਗੀ ਜੀਆ ਸਕੇ।