
ਜੰਡਿਆਲਾ ਗੁਰੂ/ਟਾਂਗਰਾ 23 ਸਤੰਬਰ (ਕੰਵਲਜੀਤ ਸਿੰਘ ਲਾਡੀ) : ਹਲਕਾ ਜੰਡਿਆਲਾ ਗੁਰੂ ਤੋਂ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਕੋਲ ਜਦੋਂ ਦਾ ਬਿਜਲੀ ਵਿਭਾਗ ਦਾ ਮਹਿਕਮਾ ਆਇਆ ਹੈ ਉਦੋਂ ਤੋਂ ਹੀ ਬਿਜਲੀ ਦੀ ਸਪਲਾਈ ਵਿੱਚ ਬਹੁਤ ਜਿਆਦਾ ਸੁਧਾਰ ਹੋਇਆ ਹੈ। ਪਰ ਜਦੋਂ ਤੋ ਹੀ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਕੋਲੋਂ ਬਿਜਲੀ ਵਿਭਾਗ ਵਾਪਸ ਲਿਆ ਗਿਆ ਹੈ ਉਦੋਂ ਤੋਂ ਹੀ ਬਿਜਲੀ ਦੀ ਸਪਲਾਈ ਵਿੱਚ ਕਾਫੀ ਦਿਕਤਾਂ ਆਉਂਦੀਆਂ ਨਜ਼ਰ ਆ ਰਹੀਆਂ ਹਨ।। ਅਤੇ ਜੰਡਿਆਲੇ ਹਲਕੇ ਨੂੰ ਕਾਫੀ ਲੰਮੇ ਅਰਸੇ ਬਾਅਦ ਹੀ ਕੈਬਨਟ ਮੰਤਰੀ ਨਸੀਬ ਹੋਇਆ ਹੈ।। ਇਹ ਇਲਾਕਾ ਨਿਵਾਸੀਆਂ ਵਾਸਤੇ ਬਹੁਤ ਹੀ ਫਕਰ ਵਾਲੀ ਗੱਲ ਹੈ। ਪਰ ਹੁਣ ਪਿੰਡਾਂ ਵਿੱਚ ਬਿਜਲੀ ਦੀਆਂ ਤਾਰਾਂ ਦੇ ਪ੍ਰਤੀ ਨਿੱਕੀਆਂ ਨਿੱਕੀਆਂ ਨਿਕਾਮੀਆ ਜੋ ਕਿ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਜਿਸ ਦੀ ਤਾਜ਼ਾ ਮਿਸਾਲ ਪਿੰਡ ਮੱਲੀਆਂ ਵਿਖੇ ਵੇਖਣ ਨੂੰ ਮਿਲੀ ਪਿੰਡ ਮੱਲੀਆਂ ਵਿੱਚ ਗੁਰਦੁਆਰਾ ਸ੍ਰੀ ਧਰਮਸਾਲਾ ਸਾਹਿਬ ਜਿਸ ਦੇ ਕੇ ਬਿਲਕੁਲ ਸਾਹਮਣੇ ਗੇਟ ਦੇ ਅੱਗੇ ਬਿਜਲੀ ਦੀਆਂ ਢਿਲੀਆਂ ਹੋਈਆਂ ਤਾਰਾਂ ਲਮਕ ਰਹੀਆਂ ਹਨ ਜੋ ਕਿ ਬਹੁਤ ਹੀ ਖਤਰਨਾਕ ਹਨ।ਜਿੱਥੇ ਕਿ ਸਵੇਰੇ ਸ਼ਾਮ ਸੰਗਤ ਗੁਰੂ ਘਰ ਮੱਥਾ ਟੇਕਣ ਆਉਂਦੀ ਹੈ।
ਇਸ ਤੋਂ ਇਲਾਵਾ ਪਿੰਡ ਦੇ ਮੇਨ ਬਾਜ਼ਾਰ ਵਿੱਚ ਵੀ ਬਿਜਲੀ ਦੀਆਂ ਢਿੱਲੀਆਂ ਤਾਰਾਂ ਲਮਕਦੀਆਂ ਵੇਖਣ ਨੂੰ ਮਿਲੀਆਂ ਇੱਥੇ ਇਹ ਦੱਸਣ ਯੋਗ ਹੈ ਕਿ ਇਸ ਬਾਜ਼ਾਰ ਵਿੱਚ ਗੱਡੀਆਂ ਦੀ ਆਵਾਜਾਈ ਵੀ ਆਉਂਦੀ ਜਾਂਦੀ ਰਹਿੰਦੀ ਹੈ। ਜਦੋਂ ਇਸ ਸਬੰਧੀ ਬਿਜਲੀ ਸਟੇਸ਼ਨ ਟਾਂਗਰਾ ਦੇ ਐਸਡੀਓ ਸਾਬ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜੇਈ ਨੂੰ ਸੂਚਿਤ ਕਰਕੇ ਜਲਦੀ ਹੀ ਇਸ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ।