ताज़ा खबरपंजाबराजनीति

ਜਲੰਧਰ ਤੋ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ, ਇਕਬਾਲ ਸਿੰਘ ਢੀਂਡਸਾ ਹੋਏ ਆਪ ‘ਚ ਸ਼ਾਮਿਲ

ਢੀਂਢਸਾ ਦੀ ਸੈਂਟਰਲ ਹਲਕੇ ਚ ਚੰਗੀ ਪੈਠ ਹੋਣ ਕਾਰਨ ਅਕਾਲੀ ਉਮੀਦਵਾਰ ਦੀਆ ਚੋਨਾ ਤੋ ਪਹਿਲਾ ਹੀ ਵਧੀਆ ਮੁਸ਼ਕਿਲਾਂ

 

ਜਲੰਧਰ 16 ਅਕਤੂਬਰ (ਧਰਮਿੰਦਰ ਸੌਂਂਧੀ) : ਜਲੰਧਰ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਇਕਬਾਲ ਸਿੰਘ ਢੀਂਡਸਾ ਅੱਜ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਦੀ ਮੌਜੂਦਗੀ ਵਿੱਚ ਆਪ ਵਿੱਚ ਸ਼ਾਮਿਲ ਹੋ ਗਏ ਹਨ ।ਪਾਰਟੀ ਦੇ ਤਲਵੰਡੀ ਸਾਬੋ ਤੋਂ ਵਿਧਾਇਕਾਂ ਬੀਬੀ ਬਲਜਿੰਦਰ ਕੌਰ ਜੀ ਨੇ ਸ. ਢੀਂਡਸਾ ਨੂੰ ਪਾਰਟੀ ਚ ਸ਼ਾਮਿਲ ਕੀਤਾ ਅਤੇ ਜੀ ਆਇਆਂ ਕਿਹਾ। ਉਨ੍ਹਾ ਦੇ ਆਪ ‘ਚ ਜਾਣ ਨਾਲ ਜਿੱਥੇ ਆਪ ਨੂੰ ਇੱਕਵ ਵਧੀਆ ਆਗੂ ਮਿਲ ਗਿਆ ਹੈ।

ਉੱਥੇ ਹੀ ਸ਼ੋ੍ਮਣੀ ਅਕਾਲੀ ਦਲ ਦੇ ਹੱਥੋਂ ਇੱਕ ਮਿਹਨਤੀ ਨੌਜਵਾਨ ਨਿਕਲ ਗਿਆ ਹੈ । ਇੱਥੇ ਤੁਹਾਨੂੰ ਦੱਸ ਦਈਏ ਕਿ ਇਕਬਾਲ ਸਿੰਘ ਢੀਂਡਸਾ ਜਲੰਧਰ ਦੀ ਸਿਆਸਤ ਖਾਸ ਕਰ ਯੂਥ ਵਿੱਚ ਚੰਗੀ ਪੈਂਠ ਰੱਖਦੇ ਹਨ ਅਤੇ ਇਸ ਗੱਲ ਨਾਲ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਅਕਾਲੀ ਦਲ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ । ਜਿਕਰਯੋਗ ਹੈ ਕਿ ਪਿਛਲੇ ਦਿਨੀ ਜਦੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਲੰਧਰ ਆਏ ਸਨ ਤਾਂ ਸ. ਢੀਂਡਸਾ ਦੀ ਉੱਥੇ ਹਾਜ਼ਰੀ ਨੇ ਜਲੰਧਰ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਸੀ।

ਇਥੇ ਇਹ ਦੱਸਣਯੋਗ ਹੈ ਕਿ ਇਕਬਾਲ ਸਿੰਘ ਢੀਂਡਸਾ ਇਕ ਵਾਰ ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਦੋ ਵਾਰ ਆਪਣੀ ਧਰਮ ਪਤਨੀ ਬੀਬੀ ਰਮਿੰਦਰ ਕੌਰ ਢੀਂਡਸਾ ਨੂੰ ਆਜ਼ਾਦ ਕਾਉਂਸਲਰ ਵੀ ਜਿਤਵਾ ਚੁੱਕੇ ਹਨ। ਇਸ ਮੋਕੇ ਇੰਨਾ ਨਾਲ ਸੈਂਟਰਲ ਹਲਕੇ ਦੇ ਨੌਜਵਾਨਾਂ ਦਾ ਅਤੇ ਹਲਕਾ ਵਾਸੀਆਂ ਦਾ ਭਾਰੀ ਕਾਫ਼ਲਾ ਚੰਡੀਗੜ੍ਹ ਸ਼ਾਮਿਲ ਹੋਇਆ।

Related Articles

Leave a Reply

Your email address will not be published. Required fields are marked *

Back to top button