
ਜੰਡਿਆਲਾ ਗੁਰੂ, 23 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਨਰਿੰਦਰ ਸਿੰਘ ਦੀ ਰਹਿਨਮਾਈ ਹੇਠ ਚਲਦੇ ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਚੈਰੀਟੇਬਲ ਟਰਸਟ ਜੰਡਿਆਲਾ ਗੁਰੂ ਵਿਖੇ ਹਰ ਬੁੱਧਵਾਰ ਨੂੰ ਚੁਪਹਿਰਾ ਜਪ ਤਪ ਸਮਾਗਮ 11 ਤੋਂ ਲੈ 3 ਵਜੇ ਤੱਕ ਕੀਤਾ ਜਾਂਦਾ ਹੈ।
ਇਸ ਚਪਹਿਰਾ ਜਪ ਤਪ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਭਾਈ ਨਰਿੰਦਰ ਸਿੰਘ ਨੇ ਪੰਜ ਪਾਠ ਜਪੁਜੀ ਸਾਹਿਬ,ਦੋ ਚੌਪਈ ਸਾਹਿਬ, ਸੁਖਮਨੀ ਸਾਹਿਬ ਅਤੇ ਆਪਣੀ ਮਧੂਰ ਮਨਮੋਹਣੀ ਰਸ ਭਿਨੀ ਆਵਾਜ਼ ਵਿੱਚ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕੀਤਾ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਅਸਥਾਨ ਤੇ ਵਿਧਵਾ ਲੋੜਵੰਦ ਔਰਤਾਂ ਨੂੰ ਹਰ ਮਹੀਨੇ ਰਾਸ਼ਨ ਮੁਫਤ ਦਿੱਤਾ ਜਾਂਦਾ ਹੈ | ਇਸ ਮੌਕੇ ਸੰਗਤਾਂ ਵੱਲੋਂ ਵੱਧ ਚੜ ਕੇ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਖੁਸੀਆ ਪ੍ਰਾਪਤ ਕੀਤੀਆ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ, ਪਰਮਿੰਦਰ ਸਿੰਘ, ਨਰਿੰਦਰ ਸਿੰਘ, ਸਰਬਜੀਤ ਸਿੰਘ, ਜਸਪਾਲ ਸਿੰਘ ਪ੍ਰਿੰਸ, ਆਦਿ ਮੌਜੂਦ ਸਨ।