ताज़ा खबरपंजाब

ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ 16 ਨੂੰ 506 ਰੈਗੂਲਰ ਮੈਂਬਰ ਨੂੰ ਸ਼ਾਮਿਲ ਹੋਣ ਦਾ ਅਧਿਕਾਰ : ਡਾ. ਜੌਹਲ

ਜਲੰਧਰ 15 ਅਕਤੂਬਰ (ਧਰਮਿੰਦਰ ਸੌਂਧੀ ) : ਪੰਜਾਬ ਪ੍ਰੈਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ ਮਿਤੀ 16 ਅਕਤੂਬਰ, 2021 ਨੂੰ ਦੁਪਹਿਰ 12 ਵਜੇ ਰੈਡ ਕਰਾਸ ਭਵਨ, ਜਲੰਧਰ ਵਿਖੇ ਹੋ ਰਿਹਾ ਹੈ। ਕਲੱਬ ਦੀ ਸਕਰੀਨਿੰਗ ਕਮੇਟੀ ਦੁਆਰਾ ਚੁਣੇ ਗਏ 506 ਰੈਗੂਲਰ ਮੈਂਬਰਾਂ ਨੂੰ ਇਸ ਇਜਲਾਸ ਵਿੱਚ ਸ਼ਾਮਿਲ ਹੋਣ ਦਾ ਅਧਿਕਾਰ ਦਿੱਤਾ ਗਿਆ ਹੈ।ਸਕਰੀਨਿੰਗ ਕਮੇਟੀ ਦੇ ਕਨਵੀਨਰ ਆਈ. ਪੀ.ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪੂਰੀ ਟੀਮ ਨੇ ਕਲੱਬ ਦੇ ਬਣੇ ਸੰਵਿਧਾਨ ਮੁਤਾਬਕ ਇਹ ਸੂਚੀ ਤਿਆਰ ਕੀਤੀ ਹੈ।

ਕਲੱਬ ਦੇ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਇਸ ਇਜਲਾਸ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਮੈਂਬਰਾਂ ਦੀ ਸੂਚੀ ਨੋਟਿਸ ਬੋਰਡ ਦੇ ਉੱਪਰ ਲਗਾ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਕਲੱਬ ਦੀ ਵੈਬਸਾਈਟ ਦੇ ਉਪਰ ਵੀ ਅਪਲੋਡ ਕਰ ਦਿੱਤੀ ਗਈ ਹੈ। ਮੈਂਬਰਾਂ ਨੂੰ ਫੋਨ ਉਪਰ ਵੀ ਸੂਚਿਤ ਕੀਤਾ ਗਿਆ ਹੈ। ਉਨਾਂ ਨੇ ਸਾਰੇ ਰੈਗੂਲਰ ਮੈਂਬਰਾਂ ਨੂੰ ਇਸ ਇਜਲਾਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button