
ਬਾਬਾ ਬਕਾਲਾ ਸਾਹਿਬ, 01 ਅਗਸਤ (ਸੁਖਵਿੰਦਰ ਬਾਵਾ) : ਅੱਜ ਪਿੰਡ ਕਾਲੇਕੇ ਵਿਖੇ ਰੱਖੜ ਪੁੰਨਿਆ ਦੇ ਸਬੰਧ ਵਿੱਚ ਬਾਬਾ ਬਕਾਲਾ ਸਾਹਿਬ ਅੱਜ ਪਿੰਡ ਕਾਲੇਕੇ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਨੂੰ ਲੈ ਕੇ ਭਾਰੀ ਇਕੱਠ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਜਿਸ ਵਿੱਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ ਅਤੇ ਇਸ ਦੀ ਨੀਹ ਰੱਖੜ ਪੁੰਨਿਆਂ ਦੇ ਮੇਲੇ ਤੇ ਹੀ ਹੋਣ ਵਾਲੀ ਕਾਂਗਰਸ ਪਾਰਟੀ ਦੀ ਕਾਨਫਰੰਸ ਤੋਂ ਹੀ ਸ਼ੁਰੂ ਹੋਵੇਗੀ
ਉਹਨਾਂ ਨੇ ਕਿਹਾ ਕਿ ਜੋ ਵੀ ਹੁਣ ਸਾਡਾ ਸਾਥ ਦੇ ਰਹੇ ਹਨ ਅਤੇ ਉਹਨਾਂ ਦਾ ਮਾਣ ਸਨਮਾਨ ਆਉਣ ਵਾਲੀ ਸਰਕਾਰ ਸਮੇਂ ਵਿਸ਼ੇਸ਼ ਤੌਰ ਤੇ ਕੀਤਾ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਕਾਂਗਰਸ ਪਾਰਟੀ ਦੀ ਕਾਨਫਰੰਸ ਵਿੱਚ ਪਹੁੰਚਣ ਦੀ ਅਪੀਲ ਕੀਤੀ ਇਸ ਮੌਕੇ ਵੱਖ ਵੱਖ ਪਾਰਟੀਆਂ ਵਿੱਚੋਂ ਗਏ ਵਿਅਕਤੀਆਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਰਫ ਲੋਕਾਂ ਨੂੰ ਲਾਰੇ ਹੀ ਲਾਏ ਹਨ ਅਤੇ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਔਰਤਾਂ ਨੂੰ ਇੱਕ-ਇੱਕ ਹਜਾਰ ਦਾ ਵਾਦਾ ਕੀਤਾ ਸੀ ਉਹ ਵੀ ਪੂਰਾ ਨਹੀਂ ਕੀਤਾ
ਇਸ ਲਈ ਲੋਕ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ ਇਸ ਮੌਕੇ ਜਿਲਾ ਕਾਂਗਰਸ ਦੇ ਯੂਥ ਪ੍ਰਧਾਨ ਜਰਮਨਜੀਤ ਸਿੰਘ ਬਾਬਾ ਨਰਿੰਦਰ ਸਿੰਘਜੀ,ਗੁਰਪ੍ਰੀਤ ਸਿੰਘ ਸੋਸ਼ਲ ਮੀਡੀਆ ਇੰਚਾਰਜ ਹਲਕਾ ਬਾਬਾ ਬਕਲਾ ਸਾਹਿਬ, ਅਮਰਜੀਤ ਸਿੰਘ ਖੂਹ ਵਾਲੇ ,ਮਨੋਹਰ ਸਿੰਘ ਮਨਜੀਤ ਸਿੰਘ ਜੁਗਰਾਜ ਸਿੰਘ ਰਾਜਾ ,ਜਗਰੂਪ ਸਿੰਘ ਮੈਂਬਰ ਪੰਚਾਇਤ ਸੋਨੀ ,ਚਰਨਜੀਤ ਸਿੰਘ ਤਰਸੇਮ ਸਿੰਘ ਰੇਲਵੇ ਵਾਲੇ ,ਸਾਬਕਾ ਸਰਪੰਚ ਚਰਨਜੀਤ ਸਿੰਘ ਚੰਨਾ, ਜਸਬੀਰ ਸਿੰਘ ,ਹਰਦੀਪ ਸਿੰਘ ਡਾਕਟਰ ਸੁਖਦੇਵ ਸਿੰਘ ਸ਼ਮਸ਼ੇਰ ਸਿੰਘ ਨਿਸ਼ਾਨ ਸਿੰਘ ਕੈਪਟਨ ਹਰਬੰਸ ਸਿੰਘ ਅਤੇ ਸੁਖਦੇਵ ਸਿੰਘ ਅਮਰੀਕ ਸਿੰਘ ਨਿਸ਼ਾਨਚੀ ਅਤੇ ਪੀ ਏ ਜਗਦੀਪ ਸਿੰਘ ਮਾਨ ਆਦਿ ਹਾਜਿਰ ਸਨ।