ताज़ा खबरपंजाबशिक्षा

ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਐਚ ਐਮ ਵੀ ਯੂਨਿਟ ਵੱਲੋਂ ਐਚ ਐਮ ਵੀ ਕਾਲਜ ਕੈਂਪਸ ਵਿੱਚ ਦੋ ਘੰਟੇ ਦਾ ਧਰਨਾ ਪ੍ਰਦਰਸ਼ਨ

ਜਲੰਧਰ 24 ਅਪ੍ਰੈਲ (ਧਰਮਿੰਦਰ ਸੌਂਧੀ) : ਪਿਛਲੇ ਦਿਨਾਂ ਤੋਂ ਡੀਏਵੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਕਾਲਜ ਨੂੰ ਆਟੋਨੋਮਸ (ਖੁਦ ਮੁਖਤਿਆਰ ਸੰਸਥਾ) ਬਣਾਉਣ ਦੇ ਯਤਨਾਂ ਨੂੰ ਲੈ ਕੇ ਸਟਾਫ ਵਿੱਚ ਵਿਰੋਧ ਪਾਇਆ ਜਾ ਰਿਹਾ ਹੈ ਤੇ ਇਸੇ ਵਿਰੋਧ ਦੇ ਚਲਦਿਆਂ ਹੀ ਐਚ ਐਮ ਵੀ ਯੂਨਿਟ ਵੱਲੋਂ ਅੱਜ ਕਾਲੇ ਬਿੱਲੇ ਲਾ ਕੇ ਦੋ ਘੰਟੇ ਦਾ ਧਰਨਾ ਤੇ ਰੋਸ ਰੈਲੀ ਕੀਤੀ ਗਈ। ਇਹ ਵਰਨਣ ਯੋਗ ਹੈ ਕਿ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਅਤੇ ਪ੍ਰਿੰਸੀਪਲ ਐਚ ਐਮ ਵੀ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਸਥਾ ਨੂੰ ਆਟੋਨੋਮਸ ਬਣਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਹਨਾਂ ਕੋਸ਼ਿਸ਼ਾਂ ਦੇ ਚਲਦਿਆਂ ਹੀ ਅਧਿਆਪਕ ਯੂਨੀਅਨ ਵੱਲੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਕਾਲੇ ਬਿੱਲੇ ਲਗਾ ਕੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਅੱਜ ਦੋ ਘੰਟੇ ਦੇ ਧਰਨੇ ਵਿੱਚ ਯੂਨਿਟ ਦੇ ਪ੍ਰਧਾਨ ਡਾ ਆਸ਼ਮੀਨ ਕੌਰ, ਸਕੱਤਰ ਡਾ ਸ਼ਾਲੂ ਬਤਰਾ, ਜੋਇੰਟ ਸੈਕਟਰੀ ਡਾਕਟਰ ਸੀਮਾ ਖੰਨਾ ਅਤੇ ਐਗਜ਼ੀਕਿਊਟਿਵ ਮੈਂਬਰ ਕੁਲਜੀਤ ਕੌਰ ਨੇ ਸੰਬੋਧਨ ਕੀਤਾ ਤੇ ਅਟੋਨਮੀ ਨਾਲ ਕਾਲਜ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਯੂਨਿਟ ਮੈਂਬਰਾਂ ਨੂੰ ਜਾਣੂ ਕਰਵਾਇਆ।

ਇਹ ਵਰਨਣਯੋਗ ਹੈ ਕਿ ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਅਤੇ ਡੀਏਵੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਇਸ ਸੰਘਰਸ਼ ਦਾ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ ਤੇ ਇਸੇ ਸਬੰਧ ਵਿੱਚ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਤੀ 25 ਅਪ੍ਰੈਲ ਨੂੰ ਸ਼ਹਿਰ ਵਿੱਚ ਕੈਂਡਲ ਮਾਰਚ, 26 ਅਪ੍ਰੈਲ ਅਤੇ 28 ਅਪ੍ਰੈਲ ਨੂੰ ਭੁੱਖ ਹੜਤਾਲ ਅਤੇ 29 ਅਪ੍ਰੈਲ ਨੂੰ ਦਿੱਲੀ ਵਿਖੇ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਦਫਤਰ ਦੇ ਬਾਹਰ ਰੋਸ ਰੈਲੀ ਕੀਤੀ ਜਾਵੇਗੀ ਤਾਂ ਜੋ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਆਪਣੇ ਇਹਨਾਂ ਯਤਨਾਂ ਤੇ ਪੁਨਰ ਵਿਚਾਰ ਕਰੇ। ਯੂਨਿਟ ਅਹੁਦੇਦਾਰਾਂ ਨੇ ਡੀ ਏ ਵੀ ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਡਾ ਬੀ ਬੀ ਯਾਦਵ ਦੇ ਦਿਸ਼ਾ ਨਿਰਦੇਸ਼ ਹੇਠ ਡੀ ਏ ਵੀ ਕਾਲਜਾਂ ਦੇ ਮੁੱਦੇ, ਕੈਸ ਪ੍ਰਮੋਸ਼ਨ ਦਾ ਮਸਲਾ, 1925 ਪੋਸਟਾਂ ਹੇਠ ਕੰਮ ਕਰਦੇ ਅਧਿਆਪਕਾਂ ਲਈ ਕੁਲ ਤਨਖਾਹ ਉਤੇ ਸੀ ਪੀ ਐਫ਼ ਦੀ ਕਟੌਤੀ,ਸੱਤਵਾਂ ਪੇਅ ਕਮਿਸ਼ਨ ਲਾਗੂ ਕਰਨਾ, ਏਰੀਅਰ ਦੀ ਬਕਾਇਆ ਰਾਸ਼ੀ ਜਾਰੀ ਕਰਨਾ,ਕੁਝ ਕਾਲਜਾਂ ਵਿੱਚ ਤਨਖਾਹਾਂ ਵਿੱਚ ਹੋ ਰਹੀ ਦੇਰੀ ਆਦਿ ਡੀ ਏ ਵੀ ਕਾਲਜ ਮੈਨੇਜਮੈਂਟ ਕਮੇਟੀ ਦੀਆਂ ਅਧਿਆਪਕ ਮਾਰੂ ਨੀਤੀਆਂ ਵਿਰੁੱਧ 29 ਅਪ੍ਰੈਲ ਨੂੰ ਦਿੱਲੀ ਵਿਖੇ ਡੀ ਏ ਵੀ ਕਾਲਜਿਜ਼ ਮੈਨੇਜਿੰਗ ਕਮੇਟੀ ਦੇ ਦਫਤਰ ਦੇ ਬਾਹਰ ਰੋਸ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਲਈ ਕਿਹਾ।

Related Articles

Leave a Reply

Your email address will not be published. Required fields are marked *

Back to top button