
ਜੰਡਿਆਲਾ ਗੁਰੂ, 18 ਜੂਨ (ਕੰਵਲਜੀਤ ਸਿੰਘ ਲਾਡੀ) : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਵਿਜੇ ਰੂਪਾਨੀ ਦੇ ਅਹਿਮਦਾਬਾਦ ਹਵਾਈ ਅੱਡੇ ਨੇੜੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਦੇਹਾਂਤ ਹੋਇਆ ਸੀ ।ਉਨ੍ਹਾਂ ਦੇ ਬੇਵਕਤੀ ਵਿਛੋੜੇ ਨੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾਇਆ ਹੈ । ਭਾਈ ਮਨਜੀਤ ਸਿੰਘ ਜੀ ਨੇ ਇਸ ਸੋਗ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਜਤਾਈ ।
ਭਾਈ ਮਨਜੀਤ ਸਿੰਘ ਜੀ ਦੇ ਨਾਲ ਪਰਮਜੀਤ ਕੌਰ ਛਾਬੜਾ (ਸਿੱਖ ਫਾਊਂਡੇਸ਼ਨ ਪ੍ਰਧਾਨ ਗੁਜਰਾਤ) ਕੁਲਵਿੰਦਰ ਸਿੰਘ ਸਿੱਕਾ (ਬੀ.ਜੇ.ਪੀ. ਅਨਿਆ ਭਾਸ਼ਾ ਭਾਸ਼ੀ ਸੈੱਲ ਅਤੇ ਸ਼ਕਤੀ ਕੇਂਦਰ ਇੰਚਾਰਜ) ਜਲਮੀਤ ਢਿੱਲੋਂ (ਰਾਜਕੋਟ ਗੁਰਦੁਆਰਾ ਪ੍ਰਧਾਨ) ਉਜਾਗਰ ਸਿੰਘ (ਭੇਟ ਦਵਾਰਕਾ ਗੁਰਦੁਆਰਾ ਪ੍ਰਧਾਨ) ਸਰਦਾਰ ਅਜੀਤ ਸਿੰਘ ਛਾਬੜਾ (ਚੇਤਰੀਆ ਆਦਿਕਸ਼ ਕਾਨਪੁਰ) ਐਚਐਸ ਸੰਦੂ (ਓ.ਐਨ.ਜੀ.ਸੀ. ਜੀ.ਐਮ ਰਿਟਾਇਰ ਅਹਿਮਦਾਬਾਦ) ਹਰਜਿੰਦਰ ਸਿੰਘ (ਗੁਜਰਾਤ ਟੂਰਿਜ਼ਮ ਅਹਿਮਦਾਬਾਦ) ਗੋਲਡੀ ਵੀਰਜੀ (ਜਾਮਨਗਰ ਗੁਰਦੁਆਰਾ ਪ੍ਰਧਾਨ) ਹਰੀ ਸਿੰਘ (ਰਾਜਕੋਟ ਸਮਾਜਕ ਸੇਵਾਦਾਰ ਅਤੇ ਗੁਰਦੁਆਰਾ ਇੰਚਾਰਜ) ਆਦਿ ਉੱਗੇ ਨੇਤਾ ਸ਼ਾਮਲ ਸਨ ।