
ਜੰਡਿਆਲਾ ਗੁਰੂ,15 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) :- ਪਿਛਲੇ ਦਿਨੀਂ ਐੱਸ ਡੀ ਐੱਮ ਖਡੂਰ ਸਾਹਿਬ ਦੇ ਦਫਤਰ ਵਿੱਚ ਕੰਮ ਕਰਦੇ ਕਲਰਕ ਨੇ ਝਬਾਲ ਨਿਵਾਸੀ ਅਮਰੀਕ ਸਿੰਘ ਪਾਸੋਂ ਰਿਸ਼ਵਤ ਲੈ ਕੇ ਉਸਦੀ ਗੱਡੀ ਦੀ ਆਰ ਸੀ ਦੀ ਕਲੈਰੀਕਲ ਮਿਸਟੇਕ ਠੀਕ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਇਆ ਤਾਂ ਖਡੂਰ ਸਾਹਿਬ ਦੇ ਐੱਸ ਡੀ ਐੱਮ ਦੀਪਕ ਭਾਟੀਆ ਵੱਲੋਂ ਮਾਮਲੇ ਦੀ ਜਾਂਚ ਕਰਨ ਅਤੇ ਅਮਰੀਕ ਸਿੰਘ ਦਾ ਕੰਮ ਕਰਨ ਦਾ ਭਰੋਸਾ ਦਿੱਤਾ ਸੀ। ਉਸ ਤੋਂ ਬਾਅਦ ਨਾ ਹੀ ਹੁਣ ਤੱਕ ਅਮਰੀਕ ਸਿੰਘ ਦਾ ਕੰਮ ਹੀ ਹੋਇਆ ਅਤੇ ਨਾ ਹੀ ਰਾਕੇਸ਼ ਕੁਮਾਰ ਦੀ ਪੁੱਛਗਿੱਛ ਦੀ ਕੋਈ ਗੱਲ ਸਾਹਮਣੇ ਆਈ ਹੈ | ਇਸ ਮਾਮਲੇ ਸੰਬੰਧੀ ਜਦੋਂ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਨੇ ਜਦੋਂ ਰਾਕੇਸ਼ ਕੁਮਾਰ ਕੋਲੋ ਅਮਰੀਕ ਸਿੰਘ ਦੀ ਹੋ ਰਹੀ ਖੱਜਲ ਖੁਆਰੀ ਦੀ ਗੱਲ ਪੁੱਛੀ ਤਾਂ ਉਸ ਨੇ ਅੱਗੋਂ ਫਿਰ ਉਹੀ ਰੱਟਿਆ ਰਟਾਇਆ ਜਵਾਬ ਦਿੱਤਾ ਕਿ ਐੱਸ ਡੀ ਐੱਮ ਸਾਹਿਬ ਛੁੱਟੀ ਤੇ ਹਨ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਮੈਂ ਕਿਸੇ ਦਾ ਗੁਲਾਮ ਨਹੀਂ ਮੇਰੇ ਤੇ ਮੀਡੀਆ ਦਾ ਰੋਹਬ ਪਾਉਣ ਦੀ ਜਰੂਰਤ ਨਹੀਂ ਰਾਕੇਸ਼ ਕੁਮਰ ਨੇ ਇਹ ਵੀ ਕਿਹਾ ਕਿ ਲੋਕਾਂ ਦੇ ਇੱਕ ਸਾਲ ਤੋਂ ਕੰਮ ਨਹੀਂ ਹੋਏ ਮੇਰਾ ਕਿਸੇ ਨੇ ਕੀ ਕਰ ਲਿਆ | ਜਦੋਂਕਿ ਦੀਪਕ ਭਾਟੀਆ ਐਸ ਡੀ ਐੱਮ ਨੇ ਸਪੱਸ਼ਟ ਰੂਪ ਵਿੱਚ ਕਿਹਾ ਹੈ ਕਿ ਮੈਂ ਕਿਸੇ ਵੀ ਛੁੱਟੀ ਤੇ ਨਹੀਂ ਹਾਂ | ਰਾਕੇਸ਼ ਕੁਮਾਰ ਵੱਲੋਂ ਆਮ ਜਨਤਾ ਨਾਲ ਕੀਤੀ ਜਾਂਦੀ ਗਲਤ ਡੀਲਿੰਗ, ਭੱਦੀ ਸ਼ਬਦਾਵਲੀ ਅਤੇ ਰਿਸ਼ਵਤ ਮੰਗਣ ਦੇ ਮਾਮਲੇ ਨੂੰ ਲੈ ਕੇ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿ ਜੰਡਿਆਲਾ ਗੁਰੂ ਇਕਾਈ ਦੇ ਪ੍ਰਧਾਨ ਰਾਮ ਸ਼ਰਨਜੀਤ ਸਿੰਘ ਨੇ ਐੱਸ ਡੀ ਐੱਮ ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਹੈਂਕੜਬਾਜ ਅਤੇ ਭ੍ਰਿਸ਼ਟ ਮੁਲਾਜਮ ਨੂੰ ਤੁਰੰਤ ਬਰਖਾਸਤ ਨਾ ਕਰਨ ਤੇ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਖਡੂਰ ਸਾਹਿਬ ਐੱਸ ਡੀ ਐੱਮ ਦਫਤਰ ਅੱਗੇ ਲਗਾਤਾਰ ਰੋਸ ਮੁਜਾਹਰੇ ਕਰੇਗੀ ਅਗਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਡੀ ਸੀ ਦਫਤਰ ਤਰਨ ਤਾਰਨ ਦੇ ਘਿਰਾਓ ਦੀ ਰੂਪ ਰੇਖਾ ਵੀ ਉਲੀਕੀ ਜਾਵੇਗੀ | ਜਿਸਦੀ ਸਾਰੀ ਜਿੰਮੇਵਾਰੀ ਜਿਲ੍ਹਾ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਦੀ ਹੀ ਹੋਵੇਗੀ।