
ਬਾਬਾ ਬਕਾਲਾ ਸਾਹਿਬ 24 ਸਤੰਬਰ (ਸੁਖਵਿੰਦਰ ਬਾਵਾ) : ਅੱਜ ਚੇਅਰਮੈਨ ਸੁਰਜੀਤ ਸਿੰਘ ਕੰਗ, ਇੰਸਪੈਕਟਰ ਪਨਸਪ, ਇੰਸਪੈਕਟਰ ਮਾਰਕੀਟ ਕਮੇਟੀ ਰਈਆ, ਇੰਸਪੈਕਟਰ ਪਨਗ੍ਰੇਨ ਅਤੇ ਸਾਥੀਆਂ ਨਾਲ ਦਾਣਾ ਮੰਡੀ ਸਠਿਆਲਾ ਅਤੇ ਬੁਤਾਲਾ ਵਿਖੇ ਝੋਨੇ ਦੀ ਸਰਕਾਰੀ ਖ੍ਰੀਦ ਸੁਰੂ ਕਰਵਾਈ ਗਈ । ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਅਤੇ ਚੇਅਰਮੈਨ ਮੰਡੀ ਬੋਰਡ ਪੰਜਾਬ ਹਰਚੰਦ ਸਿੰਘ ਬਰਸਨ ਜੀ ਦੇ ਦਿਸ਼ਾ ਨਿਦੇਸ਼ ਹੇਠ ਝੋਨੇ ਦੇ ਸੀਜਨ ਵਿੱਚ ਮਾਰਕੀਟ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਸਾਰੇ ਕੰਮ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਮੁਸਕਿਲ ਦਾ ਸਾਹਮਣਾ ਨਾ ਕਰਨਾ ਪਵੇ । ਚੇਅਰਮੈਨ ਨੇ ਕਿਹਾ ਕਿ ਕਿਸੇ ਵੀ ਕਿਸਾਨ, ਮਜਦੂਰ, ਆੜ੍ਹਤੀਏ ਜਾਂ ਸੈਲਰ ਮਾਲਕ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਆਉਂਦੀ ਹੈ ਤਾਂ ਉਹ ਮਾਰਕੀਟ ਕਮੇਟੀ ਦਫਤਰ ਵਿਖੇ ਆਪਣੀ ਸਕਾਇਤ ਦਰਜ ਕਰਵਾਵੇ, ਜਿਸਤੇ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।
ਚੇਅਰਮੈਨ ਕੰਗ ਨੇ ਕਿਹਾ ਕਿ ਖ੍ਰੀਦ ਦੇ ਫਰਕ ਜਾਂ ਤੋਲ ਆਦਿ ਕਿਸੇ ਵੀ ਤਰ੍ਹਾਂ ਕੁਤਾਹੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਉਹਨਾਂ ਨਾਲ ਇਸੰਪੈਕਟਰ ਅਮਰਜੀਤ ਸਿੰਘ . ਇਸਪੈਕਟਰ ਵਿਕਰਮ ਪੱਡਾ, ਇਸਪੈਕਟਰ ਹਰਦੀਪ ਸਿੰਘ, ਪਨਗ੍ਰੇਨ ਪ੍ਰਭਜੋਤ, ਪਨਸਪ ਇਸਪੈਕਟਰ ਸਿਵ ਦਿਆਲ ਅਤੇ ਗੋਰਾ, ਲਵਲੀ ਲੱਖੂਵਾਲ, ਜੋਗਾ ਸਿੰਘ, ਰੰਧਾਵੇ ਤੋਂ ਜਗਤਾਰ ਸਿੰਘ, ਅਵਤਾਰ ਸਿੰਘ, ਇੰਦਰ ਸਿੰਘ, ਸਰਬਜੀਤ ਸਿੰਘ, ਭਿੱਲਾ ਆੜ੍ਹਤੀਆਂ, ਐਮ.ਸੀ. ਜੈਮਲ ਸਿੰਘ, ਰਵੀ ਸਿੰਘ, ਪਰਮਜੀਤ ਸਿੰਘ, ਮਨਜਿੰਦਰ ਸਿੰਘ, ਬਲਸਰਨ ਸਿੰਘ, ਅਵਤਾਰ ਸਿੰਘ ਵਿਰਕ ਆਦਿ ਹਾਜਰ ਸਨ ।